ਨਸ਼ੇ ਦੀ ਹਾਲਤ ਕਲਯੁੱਗੀ ਪਿਤਾ ਨੇ ਕੀਤਾ ਆਪਣੀ 12 ਸਾਲਾਂ ਧੀ ਨਾਲ ਸ਼ਰਮਨਾਕ ਕਾਰਾ | OneIndia Punjabi

2022-12-14 1

ਕਲਯੁੱਗੀ ਪਿਤਾ ਨੇ 12 ਸਾਲਾਂ ਧੀ ਨੂੰ ਬਣਾਇਆ ਆਪਣੀ ਹਵਸ ਦਾ ਸ਼ਿਕਾਰ। ਮਾਮਲਾ ਜ਼ਿਲ੍ਹਾ ਪਟਿਆਲਾ ਦੀ ਤਹਿਸੀਲ ਨਾਭਾ ਦਾ ਹੈ ਜਿੱਥੇ 12 ਸਾਲ ਦੀ ਮਾਸੂਮ ਪਿਤਾ ਦੀ ਦਰਿੰਦਗੀ ਦਾ ਸ਼ਿਕਾਰ ਹੋਈ ਹੈ। ਪੀੜਤਾ ਦੀ ਨਾਨੀ ਨੇ ਦਸਿਆ ਕਿ ਬੀਤੀ ਰਾਤ ਉਸਦੇ ਜਵਾਈ ਲੱਖਵਿੰਦਰ ਸਿੰਘ ਨੇ ਨਸ਼ੇ 'ਚ ਚਾਕੂ ਦਿਖਾ ਕੇ ਉਸਦੀ ਧੀ ਤੇ ਦੋਹਤੀ ਨਾਲ ਜਬਰਦਸਤੀ ਕੀਤੀ ਹੈ। ਇੱਕ ਵਾਰ ਪਹਿਲਾਂ ਵੀ ਲੱਖਵਿੰਦਰ ਨੇ ਆਪਣੀ 12 ਸਾਲ ਦੀ ਮਾਸੂਮ ਧੀ ਨਾਲ ਇਹ ਘਿਨੌਣਾ ਕੰਮ ਕੀਤਾ ਸੀ। ਪੁਲਿਸ ਨੇ ਪੀੜਤਾ ਦੇ ਬਿਆਨਾਂ ਤੋਂ ਬਾਅਦ ਲਖਵਿੰਦਰ ਸਿੰਘ ਨੂੰ ਗਿਰਫ਼ਤਾਰ ਕਰ ਲਿਆ ਹੈ।